Skip to main content
Footprints- (Punjabi Podcast)

Footprints- (Punjabi Podcast)

By Satbir Singh Noor

Footprints ਨਕਸ਼ ਢੂੰਡਦੀ ਉਹ ਭਟਕਣ ਹੈ ਜੋ ਆਪਣੇ ਆਪ ਨੂੰ ਲੱਭਣ, ਪਛਾਨਣ ਤੇ ਸਿਆਨਣ ਦੇ ਯਤਨ ਵਿਚ ਕਦੇ ਨਵੇਂ ਭਰਮ ਬੁਣਦੀ ਹੈ, ਕਦੇ ਪਰਛਾਵਿਆਂ ਚ ਪਿਘਲਦੀ ਹੈ ਤੇ ਕਦੇ ਪੁਰਸਲਾਤਾਂ ਦੇ ਆਰ ਪਾਰ ਨਿਕਲ ਜਾਂਦੀ ਹੈ। ਸਮੇਂ ਦੇ ਪਾਰ ਦੀ ਦੁਨੀਆਂ ਸੁਪਨਾਉਂਦੀ ਤੇ ਕਦੇ ਹਕੀਕਤ ਦੀ ਮਿੱਟੀ ਨਾਲ ਲਿਬੜਦੀ। ਇਹ ਭਟਕਣ ਸਾਡੀ ਸਾਰਿਆਂ ਦੀ ਹੈ ਤੁਹਾਡੀ ਮੇਰੀ। ਇਹ ਉਹ ਸਵਾਲ ਨੇ ਜਿੰਨਾਂ ਦੇ ਜਵਾਬ ਨਹੀਂ ਹੁੰਦੇ, ਬਸ ਉਹਨਾਂ ਦੀ ਤਲਾਸ਼ ਹੁੰਦੀ ਹੈ। ਮੈਂ ਵੀ ਉਸੇ ਤਲਾਸ਼ ਦੀ ਭਟਕਣ ਵਿਚ ਹਾਂ। ਇਕਾਂਤ ਚ ਬੈਠ ਕੇ ਸੁਣਨਾ/ ਸੋਚਣਾ ਸ਼ਾਇਦ ਆਪਾਂ ਤਲਾਸ਼ ਦੇ ਇਸ ਸਫਰ ਵਿੱਚ ਇਕ ਦੂਜੇ ਨੂੰ ਮਿਲ ਪਈਏ।
-ਸਤਿਬੀਰ -

Created by Satbir Singh Noor
For more: linktr.ee/satbirnoor
Currently playing episode

Episode 14: ਕੁੜੀ ਤੇ ਨ੍ਹੇਰੀ

Footprints- (Punjabi Podcast)Dec 22, 2022

00:00
06:37
Episode 35: ਪਹਾੜ

Episode 35: ਪਹਾੜ

ਪਹਾੜ, ਜਿੰਨੇ ਉੱਚੇ ਹੁੰਦੇ ਨੇ ਉਨ੍ਹੇ ਹੀ ਸਹਿਜ ਹੁੰਦੇ ਨੇ। ਉਨ੍ਹਾਂ ਦੀਆਂ ਬਣਤਰਾਂ ਵਿੱਚ ਸੈਂਕੜੇ ਰਮਜ਼ਾਂ ਹੁੰਦੀਆਂ ਨੇ। ਇਨ੍ਹਾਂ ਕੋਲ ਏਨਾ ਸਹਿਜ ਹੁੰਦੈ, ਬੰਦੇ ਨੂੰ ਜੋਗੀ ਬਣਾ ਦਿੰਦੇ ਨੇ। ਜਿਹੜੇ ਹੇਠਾਂ ਚਰਖੇ ਦੀ ਘੂਕ ਛੱਡ ਕੇ ਇਨ੍ਹਾਂ ਦਾ ਹਾਣ ਮਾਣਨ ਜਾਂਦੇ ਨੇ, ਉਹ ਇਹਨਾਂ ਦੇ ਕੋਲ ਰਹਿੰਦੇ ਰਹਿੰਦੇ ਸਹਿਜ ਰਹਿੰਦੇ ਨੇ।

Written by: Gurdeep Singh Dhillon

Narrated by: Satbir

Follow us on: https://linktr.ee/satbirnoor

May 18, 202302:28
Episode 34: ਧੁੱਪ ਦੇ ਰੰਗ

Episode 34: ਧੁੱਪ ਦੇ ਰੰਗ

ਸੂਰਜ ਸਿੱਧਾ ਕੁਝ ਨ੍ਹੀਂ ਕਰਦਾ, ਉਹ ਧੁੱਪ ਰਾਹੀਂ ਆਪਣੇ ਰੰਗ ਜਿਉਂਦੈ। ਧੁੱਪ ਵਿੱਚ ਕਪਾਹ ਦੀਆਂ ਛਟੀਆਂ ਦੇ ਖਿੜੀ ਕਪਾਹ ਦਾ ਰੰਗ ਚੁਗਾਵੀ ਵੱਧ ਜਾਣਦੀ ਐ। ਜਦੋਂ ਉਹ ਕਪਾਹ ਚੁਗਦੀ ਐ ਤਾਂ ਧੁੱਪ ਨਵੇਂ ਰੰਗ ਵਟਦੀ ਐ। Written by: Gurdeep Singh Dhillon

Narrated by: Satbir

Follow us on: https://linktr.ee/satbirnoor

May 11, 202303:53
Episode 33: ਏਨੀ ਲੰਮੀ ਰਾਤ

Episode 33: ਏਨੀ ਲੰਮੀ ਰਾਤ

ਏਨ੍ਹੀ ਚੁੱਪ ਰਾਤ ਕਦੇ ਕਦਾਈਂ ਹੁੰਦੀ ਐ। ਏਨੀ ਚੁੱਪ ਐ ਕਿ ਮੇਰੇ ਸਾਹ ਵੀ ਸ਼ੋਰ ਕਰ ਰਹੇ ਨੇ। ਫਿਕਰ, ਆਸੇ ਪਾਸੇ ਪਏ ਨੇ। ਥੋੜ੍ਹਾਂ ਹਿੱਲਾਂ ਗਾ ਤਾਂ ਉਹ ਆਪਣੀ ਗੱਲ ਕਹਿਣਗੇ। ਇੱਕ ਥਾਂ ਟਿਕਟਿਕੀ ਲੱਗੀ ਐ। ਏਨੀ ਲੰਮੀ ਰਾਤ ਐ, ਚਿੱਤ ਤਾਂ ਕਰਦੈ ਇਸ ਇਕਹਿਰੀ ਨੂੰ ਦੂਹਰੀ ਕਰਕੇ ਬੁੱਕਲ ਮਾਰ ਲਵਾਂ।

Written by: Gurdeep Singh Dhillon

Narrated by: Satbir

Follow us on: https://linktr.ee/satbirnoor

May 04, 202302:41
Episode 36: The Mad Man (Prof. Puran Singh)

Episode 36: The Mad Man (Prof. Puran Singh)

(ਸਵਾਮੀ ਅੰਤਰ ਨੀਰਵ)

*ਅਨੁਵਾਦਕ ਨੇ ‘ਭੇਤ’ ਨੂੰ ‘ਭੇਦ’ ਲਿਖਿਆ ਹੈ।ਭੇਦ ਯਾਨੀ ਵਖਰੇਵਾਂ ਜਿਵੇਂ ਰੰਗ-ਭੇਦ, ਨਸਲ-ਭੇਦ; ਜਦੋਂ ਕਿ ਪੂਰਨ ਸਿੰਘ ਰਹੱਸ ਯਾਨੀ ‘ਭੇਤ’ ਦੀ ਗੱਲ ਕੀਤੀ ਹੈ।
*ਦੂਜਾ ਸ਼ਿਵਦੀਪ ਨੇ ‘grey locks’ ਜਿਸਦਾ ਅੰਗਰੇਜ਼ੀ ਵਿੱਚ ਅਰਥ ‘ਚਿੱਟੇ ਵਾਲ’ ਹਨ; ਨੂੰ ‘ਸਲੇਟੀ ਤਾਲੇ’ ਲਿਖਿਆ ਹੈ। ਉਹ ਵੀ ਇੱਕ ਨਹੀਂ ਦੋ ਦੋ ਥਾਂਵਾਂ ਤੇ।
*Grey locks ਯਾਨੀ “ਸਲੇਟੀ ਤਾਲਿਆਂ” ਵੱਲ ਮੇਰਾ ਧਿਆਨ ਮਨਦੀਪ ਔਲਖ, ਜਗਵਿੰਦਰ ਜੋਧੇ ਨੇ ਦਿਵਾਇਆ ਸੀ; ਸਰਬਜੀਤ ਗਰਚੇ ਨੇ ਵੀ। ਮੈਂ ਇਹ ਸ਼ਿਵਦੀਪ ਨਾਲ਼ ਸਾਂਝਾ ਵੀ ਕੀਤਾ ਸੀ। ਉਹ ਗੱਲ ਟਾਲ ਗਿਆ ਸੀ ।‘ਪਾਗਲ’ ਸ਼ਬਦ ਸੰਸਕ੍ਰਿਤ ਚੋ ਆਇਆ ਹੈ। ਇਹਦੇ ਗੱਗੇ ਦੇ ਪੈਰ ਹੇਠਾਂ ਬਿੰਦੀ ਨਹੀਂ ਹੁੰਦੀ; ਇਹ ‘ਪਾਗ਼ਲ’ ਨਹੀਂ ਹੁੰਦਾ।
*ਮੈਂ ਆਸ ਕਰਦਾ ਰਿਹਾ ਕਿ ਪ੍ਰੀਪੋਇਟਕ ਦੇ ਅਗਲੇ ਅੰਕ ਵਿੱਚ ਸੰਪਾਦਕ ਆਪਣੀ ਭੁੱਲ ਦੀ ਖਿਮਾ ਮੰਗ ਕੇ ਕੀਤੀ ਗ਼ਲਤੀ ਦਾ ਸੁਧਾਰ ਪਾਠਕਾਂ ਸਾਹਮਣੇ ਧਰੇਗਾ । ਜੇ ਮੈਂ ਗ਼ਲਤ ਨਾਂਹ ਹੋਵਾਂ ਤਾਂ ਅਜਿਹਾ ਅਜੇ ਤੱਕ ਨਹੀਂ ਹੋਇਆ।
*ਹੁਣ ਤਿੰਨ ਹੀ ਸੰਭਾਵਨਾਵਾਂ ਦਿਸਦੀਆਂ ਹਨ: ਜਾਂ ਤਾਂ ਇਹ ਨੀਯਤਨ ਕੀਤੀ ਸਿਰੇ ਦੀ ਸਾਹਿਤਕ ਬੇਈਮਾਨੀ ਹੈਹੋ ਸਕਦਾ ਹੈ ਕਿ ਉਹਨੂੰ ਅਜੇ ਵੀ ਭੇਤ ਅਤੇ ਭੇਦ ਵਿਚਲਾ ਭੇਦ ਸਮਝ ਨਾਂਹ ਆਇਆ ਹੋਵੇ।ਹੋ ਸਕਦਾ ਹੈ ਕਿ ਉਹ ਅਜੇ ਵੀ Grey locks ਨੂੰ ਸਲੇਟੀ ਤਾਲੇ ਹੀ ਮੰਨਦਾ ਹੋਵੇ।
* ਭੂਮਿਕਾ ਪੜ੍ਹਦਿਆਂ ਸਾਫ਼ ਦਿਸਦਾ ਹੈ ਕਿ ਅਨੁਵਾਦਕ ਬਿਨਾਂ ਪੂਰਨ ਸਿੰਘ ਦੀ ਕਵਿਤਾ ਨੂੰ ਸਮਝਦਿਆਂ ਉਹਦਾ ਨਾਂ ਵਰਤ ਕੇ ਆਪਣੇ ਆਪ ਨੂੰ ਵਡਿਆਉਣ ਦੀ ਕਾਹਲ਼ ਵਿੱਚ ਲੱਗਦਾ ਹੈ।

Copyright Disclaimer:
Original Poem Written by Prof Puran Singh (The Himalayan Pines)
Translation-1 (Shivdeep) Published in Prepoetic Punjabi Magazine-3 (www.prepoetic.com)
Translation-2 (Swami Antar Neerav) Posted on Social Media

Narrated by: Satbir Singh Noor
Follow us:
linktr.ee/satbirnoor
Apr 29, 202311:47
Episode 32: ਆੜੂ ਤੇ ਆੜੀ

Episode 32: ਆੜੂ ਤੇ ਆੜੀ

-ਆੜੂ ਤੇ ਆੜੀ -

ਮੈਂ ਆਪਣੇ ਝੜ ਚੁੱਕੇ ਪੱਤਿਆਂ ਜਹੇ ਪਿਤਰਾਂ ਨੂੰ ਯਾਦ ਰੱਖਣਾ ਹੈ। ਆੜੂਆਂ ਜਹੀ ਮੇਰੀ ਜ਼ਿੰਦਗੀ ਦੇ ਸਾਲਾਂ ਦੇ ਸਾਲ ਖਾ ਚੁੱਕੇ ਮਿੱਤਰਾਂ ਨੂੰ ਚੇਤੇ ਕਰਨਾ ਹੈ। ਮੈਂ ਤਾਂ ਉਨ੍ਹਾਂ ਕਾਂਟੋਆਂ ਨੂੰ ਵੀ ਨਹੀਂ ਭੁੱਲਣਾ ਚਾਹੁੰਦਾ, ਜਿਨ੍ਹਾਂ ਮੇਰੀ ਖੁਸ਼ੀ ਦੇ ਪਲ ਅਤੇ ਫਲ਼ ਠੁੰਗ ਠੁੰਗ ਕੇ ਹੀ ਗਾਲ਼ ਸੁੱਟੇ। ਮੈਂ ਉਨ੍ਹਾਂ ਤੋਤਿਆਂ ਨੂੰ ਵੀ ਯਾਦ ਕਰਨਾ ਹੈ, ਜਿਨ੍ਹਾਂ ਨੇ ਚੰਦ ਆੜੂਆਂ ਬਦਲੇ ਮੇਰੀ ਜ਼ਿੰਦਗੀ ‘ਚ ਸੰਗੀਤ ਘੋਲ਼ਿਆ। ਕਿਵੇਂ ਭੁੱਲ ਸਕਦਾ ਹਾਂ ਮੈ ਉਨ੍ਹਾਂ ਚਿੜੀਆਂ ਨੂੰ ਜਿਨ੍ਹਾਂ ਮੇਰੀਆਂ ਟਾਹਣੀਆਂ ‘ਤੇ ਸਿਰਫ ਸੈਰਾਂ ਕੀਤੀਆਂ ਤੇ ਉੜ ਗਈਆਂ। Writer: Prof Avtar Singh Narration Satbir Follow us: https://linktr.ee/satbirnoor Podcast Link: https://push.fm/fl/zgwccr8l

Apr 26, 202306:04
Episode 31: ਵੇਦਨਾ- ਸੰਵੇਦਨਾ

Episode 31: ਵੇਦਨਾ- ਸੰਵੇਦਨਾ

-ਵੇਦਨਾ- ਸੰਵੇਦਨਾ-

ਕਵਿਤਾ ਪੜਨਾ ਤੇ ਗਾਣਾ ਸੁਣਨਾ ਇਵੇਂ ਹੈ, ਜਿਵੇਂ ਅਸੀਂ ਬੰਸਰੀ-ਵਾਦਨ ਸੁਣਦੇ ਹੋਈਏ। ਉਸ ਵੇਲੇ ਅਸੀਂ ਆਪਣੇ ਦੁੱਖਾਂ ਦੀਆਂ ਪਟਾਰੀਆਂ ਖੋਲ੍ਹ ਕੇ ਬਹਿ ਜਾਂਦੇ ਹਾਂ ਤੇ ਇਸ ਤਰਾਂ ਮੇਲ੍ਹਦੇ ਹਾਂ ਜਿਵੇਂ ਵੱਜਦੀ ਬੀਨ ਅੱਗੇ ਸੱਪ ਮੇਲ੍ਹਦਾ ਹੈ। ਕਿਸੇ ਨੂੰ ਵੀ ਪਤਾ ਨਹੀਂ ਹੁੰਦਾ ਕਿ ਉਸ ਬੰਸਰੀ ਦਾ ਵੀ ਕੋਈ ਦੁੱਖ ਹੈ, ਜਿਹਨੂੰ ਉਹ ਗੀਤ ਅਤੇ ਸੰਗੀਤ ਵਜੋਂ ਪੇਸ਼ ਕਰ ਰਹੀ ਹੈ ਤੇ ਜਿਹਦੇ ਵਿੱਚੋਂ ਸਾਡਾ ਦੁੱਖ-ਸੁੱਖ ਵੀ ਝਲਕਦਾ ਹੈ। Writer: Prof Avtar SIngh Narration: Satbir Follow us: https://linktr.ee/satbirnoor Podcast Link: https://push.fm/fl/zgwccr8l

Apr 19, 202302:47
Episode 30: ਕਵਿਤਾ ਦੇ ਪਰਮ ਤੇ ਪੁਰਖ ਬਿੰਦੂ

Episode 30: ਕਵਿਤਾ ਦੇ ਪਰਮ ਤੇ ਪੁਰਖ ਬਿੰਦੂ

-ਕਵਿਤਾ ਦੇ ਪਰਮ ਤੇ ਪੁਰਖ ਬਿੰਦੂ -

ਜਿਹਦਾ ਵੀ ਪਿਆਰ ਕਰਨ ਨੂੰ ਜੀ ਕਰਦਾ ਹੈ, ਉਹ ਕਵੀ ਹੈ; ਬੇਸ਼ੱਕ ਉਹਨੇ ਕਦੇ ਵੀ ਕੋਈ ਕਵਿਤਾ ਨਾ ਲਿਖੀ ਹੋਵੇ। ਇਸਦੇ ਉਲਟ, ਜਿਹੜਾ ਵੀ ਪਿਆਰ ਦਾ ਦੋਖੀ ਹੈ, ਉਹ ਜਿੰਨੇ ਮਰਜ਼ੀ ਕਾਗ਼ਜ਼ ਕਾਲ਼ੇ ਕਰ ਲਵੇ, ਉਹ ਕਦੇ ਵੀ ਕਵੀ ਨਹੀਂ ਕਹਾ ਸਕਦਾ। ਜਿਸ ਸਮਾਜ ਵਿੱਚ ਪਿਆਰ ਕਰਨ ਦੀ ਅਜ਼ਾਦੀ ਨਹੀਂ ਹੈ, ਉੱਥੇ ਅਸਲ ਵਿੱਚ ਕੋਈ ਵੀ ਅਜ਼ਾਦੀ ਨਹੀਂ ਹੈ। Writer: Prof Avtar Singh Narrated by: Satbir Follow us: https://linktr.ee/satbirnoor Podcast Link: https://push.fm/fl/zgwccr8l

Apr 13, 202308:28
Episode 29: ਚਾਹੁੰਦਾ ਤਾਂ ਸਾਂ

Episode 29: ਚਾਹੁੰਦਾ ਤਾਂ ਸਾਂ

ਚਾਹੁੰਦਾ ਤਾਂ ਸਾਂ ਕਿ ਤੇਰੇ ਚਿਹਰੇ ਉੱਤੇ ਬਣਦੀਆਂ ਪੀੜਾਂ ਦਾ ਕਿਨਾਰਾ ਬਣਦਾ ਤੇ ਸੁੰਨ 'ਚ ਖੜੇ ਜੰਗਲ ਵਾਂਗ ਤੇਰੀ ਆਵਾਜ਼ ਸੁਣਦਾ

ਤਿਰਹਾਇਆ ਰੇਤਾ ਜਦ ਪੀ ਲੈਂਦਾ ਗੰਧਲੀਆਂ ਝੱਗਾਂ ਦਾ ਨਿਤਰਾਅ ਆਪਾਂ ਡੁੱਬਦੇ ਸੂਰਜ ਦੀ ਬਾਂਹ ਫੜਦੇ....

Written by; Shekhar

Narrated by; Satbir

Follow us on; https://linktr.ee/satbirnoor

Apr 06, 202304:03
Episode 28: ਦਰਵਾਜ਼ੇ

Episode 28: ਦਰਵਾਜ਼ੇ

ਇਨ੍ਹਾਂ ਦਰਵਾਜਿਆਂ ਪਿੱਛੇ ਕੋਈ ਘਰ ਨਹੀਂ ਹੈ, ਏਥੇ ਤਿਲਸਮੀ ਪਰਛਾਵਿਆਂ ਦੀ, ਚਿੱਟੀ ਅੱਖ ਹੈ ਸਿਰਫ਼ ਤੇ ਧੁਆਂਖੇ ਮੱਥਿਆਂ ਦੀ ਡੰਗਦੀ ਸਿਆਹ ਰੰਗਤ ਏਥੇ ਮਿਟ ਗਏ ਦਸਤਾਵੇਜ਼ਾਂ ਦੇ ਭਟਕਦੇ ਸ਼ਬਦ ਤੇ ਉਨ੍ਹਾਂ ਦੀਆਂ ਬੇਵਾ ਇਬਾਰਤਾਂ ਮਿਲਣਗੀਆਂ...

Written by; Shekhar

Narrated by: Satbir

Follow us ; https://linktr.ee/satbirnoor

Mar 30, 202303:10
Episode: 27 ਉਦਾਸ ਰਾਹਵਾਂ

Episode: 27 ਉਦਾਸ ਰਾਹਵਾਂ

ਬਹੁਤ ਕੁਝ ਪਤਾ ਨਹੀਂ ਹੁੰਦਾ ਕਿਨਾਰਿਆਂ ਨੂੰ.. ਨਦੀਆਂ ਆਪਣਾ ਭੇਤ ਰੱਖ ਜਾਂਦੀਆਂ ਨੇ... ਤੇ ਕੰਢਿਆਂ ਉੱਤੇ ਸੁਤ ਉਨੀਂਦੀ ਚਾਨਣੀ ਚ ਕੱਲਾ ਰਹਿ ਜਾਂਦਾ ਹੈ ਆਪਣੀ ਸੁੰਨ ਨਾਲ... ਉਦਾਸ ਚੰਨ

ਫਿਰ ਸੂਰਜ ਦੇ ਚੜਦੇ ਲੋਰ ਵਿਚ... ਧੁੱਪ ਦਾ ਕੋਈ ਟੋਟਾ ਵਲਦਾ ਹੈ ਮੱਥੇ............ ਮੈਂ ਤੇਰੇ ਧਿਆਨ ਚ ਹਾਂ ਜਾਂ ਤੂੰ ਮੇਰੇ....... ਦਵੰਦ ਦਾ ਇਹ ਚੱਕਰ.. ਸ਼ਾਇਦ

Written By; Shekhar

Narrated by: Satbir 

Follow us on https://linktr.ee/satbirnoor

Mar 23, 202302:19
Episode 26: ਇੰਤਜ਼ਾਰ

Episode 26: ਇੰਤਜ਼ਾਰ

ਘੂਰਦੀਆਂ ਅੱਖਾਂ ਵਿਚ.. ਕਦੇ ਵੀ ਨਹੀਂ ਉੱਤਰਦਾ ਇੰਤਜ਼ਾਰ.. ਸਿਰਫ਼ ਇਕ ਬੇਸਾਹ ਅਹਿਸਾਸ.. ਲਟਕਦਾ ਰਹਿੰਦਾ ਮੌਨ ਦੀ ਬੇਅਵਾਜ਼ ਘੜੀ ਉੱਤੇ... ਕੁਝ ਭਾਵਾਂ ਦੀ ਤਪਸ਼ ਵਿਚ ਠਰ ਜਾਂਦਾ ਹੈ ਕੋਈ... ਤੇ ਆਪਣੀ ਠਾਰ ਦੇ ਕਿਨਾਰੇ 'ਤੇ ਖੜਾ ਚਿਤਵਦਾ ਹੈ ਅੱਗ ਵਰਗਾ ਕੁਝ ਜੋ ਉਸਦੇ ਸੇਕ ਦੀ ਫ਼ਿਕਰ ਕਰੇ.... ਸ਼ਬਦ ਆ ਬਹਿੰਦਾ ਆਪਣੀ ਹੌਣੀ ਉੱਤੇ... ਪਿੱਘਲਦੀ ਠਾਰ ਆਪਣਾ ਸੁਪਨਾ ਸਿਰਜਦੀ

Written by; Shekhar

Narrated by; Satbir

Follow us on; https://linktr.ee/satbirnoor

Mar 16, 202302:07
Episode 25: ਮੈਂ ਉਸਨੂੰ ਕਿਹਾ

Episode 25: ਮੈਂ ਉਸਨੂੰ ਕਿਹਾ

ਮੈਂ ਉਸਨੂੰ ਕਿਹਾ ਤੇਰੇ ਸ਼ਬਦਾਂ ਵਿਚ ਅਕਾਸ਼ੀ ਬਾਣੀਆਂ ਜਿਹੀ ਕੰਪਨ ਹੈ

ਭਟਕਿਆ ਨਾਂ ਕਰ, ਆਪਣੇ ਬੋਲਾਂ ਵਿਚ ਠਹਿਰੇ ਮੌਨ ਗਾਉਂਦੇ ਖ਼ਲਾਅ ਅੰਦਰ....


Written By; Shekhar

Narrated by: Satbir Singh Noor

Follow us: https://linktr.ee/satbirnoor

Mar 09, 202302:53
Episode 24: ਦਿਲਵਾਲਿਆਂ ਦੀ ਥਾਂ

Episode 24: ਦਿਲਵਾਲਿਆਂ ਦੀ ਥਾਂ

ਕੀ ਤੁਸੀਂ ਸੋਚਿਆ ਹੈ ਏਨੇ ਦੇਸ਼ ਇੰਨੇ ਪਰਦੇਸ ਏਨੇ ਟਾਪੂ ਏਨੇ ਧਰਮ ਏਨੀਆਂ ਬੋਲੀਆਂ, ਫਿਰ ਇਕ ਥਾਂ ਦਿਲਵਾਲਿਆਂ ਦੀ ਕਿਉਂ ਨਹੀਂ ਹੈ ਮਨੁੱਖਤਾ ਕੋਲ ? 

Written by: Parminder Sodhi Narrated by: Satbir

Follow us: https://linktr.ee/satbirnoor

Mar 01, 202302:18
Episode 23: ਅੱਜ ਦੀ ਅਮੁੱਕ ਕਥਾ

Episode 23: ਅੱਜ ਦੀ ਅਮੁੱਕ ਕਥਾ

-ਅੱਜ ਦੀ ਅਮੁੱਕ ਕਥਾ -  

ਨੀਂਦ ਨਾ ਆਵੇ ਤਾਂ ਮਨ ਆਪਾ ਬਚਨੀ ਕਰਨ ਲਗਦਾ ਹੈ | ਸੋਚ ਰਿਹਾ ਹਾਂ ਕਿ ਸਲੋਅ ਮੋਸ਼ਨ ਉੱਪਰ ਲਗਾ ਕੇ ਦੇਖੀਏ ਤਾਂ ਸਾਡਾ ਦਿਨ ਕਿਸੇ ਵੀ ਫਿਲਮ ਨਾਲੋਂ ਘੱਟ ਨਹੀਂ ਹੁੰਦਾ | ਆਪਣੇ ਆਮ ਜਿਹੇ ਦਿਨ ਬਾਰੇ ਪੂਰੀ ਕਿਤਾਬ ਵੀ ਲਿਖੀ ਜਾ ਸਕਦੀ ਹੈ ਕਿਉਂਕਿ ਹਰ ਦਿਨ ਏਨਾ ਸਰਲ ਨਹੀਂ ਹੁੰਦਾ |  Written by: Parminder Sodhi Narrated by: Satbir

Follow Us : https://linktr.ee/satbirnoor

Feb 22, 202305:11
Episode 22: ਧਰਮਾਂ ਦਾ ਸਾਰ

Episode 22: ਧਰਮਾਂ ਦਾ ਸਾਰ

-ਧਰਮਾਂ ਦਾ ਸਾਰ-  

ਪਾਣੀ ਦਾ ਧਰਮ ਹੈ? ਉੱਪਰ ਤੋਂ ਹੇਠਾਂ ਵੱਲ ਵਹਿਣਾ ਜਾਂ ਪਿਆਸ ਬੁਝਾਣਾ | ਬਾਰਿਸ਼ ਦਾ ਧਰਮ ਬਰਸਣਾ , ਫੁਲ ਦਾ ਧਰਮ ਖਿੜਨਾ, ਧਰਤੀ ਦਾ ਧਰਮ ਸੂਰਜ ਦੁਆਲੇ ਘੁੰਮਣਾ | ਬਿਰਖਾਂ ਜਨੌਰਾਂ ਤੇ ਪੰਛੀਆਂ ਦਾ ਧਰਮ ਚਿਹਕਣਾ ਤੇ ਜਿਉਣਾ  Written by: Parminder Sodhi Narrated by: Satbir

Follow us; https://linktr.ee/satbirnoor

Feb 15, 202303:55
Episode 21- ਮੇਰਾ ਦੀਵਾ ਤੇਰੀ ਲੋਅ

Episode 21- ਮੇਰਾ ਦੀਵਾ ਤੇਰੀ ਲੋਅ

ਮੇਰਾ ਦੀਵਾ ਤੇਰੀ ਲੋਅ  

 ਤਿਉਹਾਰ ਕਿਸਨੇ ਬਣਾਏ ਹਨ ਮੈਂ ਨਹੀਂ ਜਾਣਦਾ  ਪਰ ਇੱਕ ਪੱਕੀ ਹੈ ਕਿ ਇਹ ਤਿਉਹਾਰ ਜਿਸਨੇ ਵੀ ਬਣਾਏ ਨੇ  ਉਹ ਮੇਰੇ ਵਰਗਾ ਵਰਗਾ ਸੀ | ਦੀਵਾਲੀ ਦੇ ਬਹਾਨੇ  ਤੈਨੂੰ ਇੱਕ ਗੱਲ ਕਹਿਣ ਨੂੰ ਜੀਅ  ਕਰਦਾ ਹੈ ਕਿ ਮੇਰੀ ਸਭ ਤੋਂ ਸੋਹਣੀ ਕਵਿਤਾ ਸੁਣ ਜੋ ਮੈਂ ਤੇਰੇ ਵਾਸਤੇ ਲਿਖੀ ਹੈ 

 Written by: Parminder Sodhi Narrated by: Satbir

Follow us https://linktr.ee/satbirnoor

Feb 08, 202303:42
Episode 20- ਕੋਲੋਂ ਲੰਘਦੀ ਕਵਿਤਾ

Episode 20- ਕੋਲੋਂ ਲੰਘਦੀ ਕਵਿਤਾ

ਕੋਲੋਂ ਲੰਘਦੀ ਕਵਿਤਾ  ਇੱਕੀਵੀਂ  ਸਦੀ ਹੈ ਮੈਂ ਸੋਚਦਾ ਹਾਂ ਕੌਣ ਲੋਕ ਨੇ ਜੋ ਹਾਲੇ ਵੀ ਕਵਿਤਾ ਪੜ੍ਹਦੇ ਨੇ , ਭਰੇ ਬਜ਼ਾਰ ਫੁਲ ਦੀ ਪੱਤੀ ਡਿੱਗੇ ਤਾਂ ਉਸਦੇ ਡਿੱਗਣ ਦੀ ਆਵਾਜ਼ ਕੌਣ ਸੁਣਦਾ ਹੈ |  

Written by: Parminder Sodhi Narrated by: Satbir

Follow us: https://linktr.ee/satbirnoor

Feb 01, 202304:29
Episode 19- ਰੱਬ ਦੇ ਰੰਗ

Episode 19- ਰੱਬ ਦੇ ਰੰਗ

ਰੱਬ ਦੇ ਰੰਗ  

ਕੁਝ ਕੁ ਦਹਾਕੇ ਜੀਊਣ  ਤੋਂ ਬਾਅਦ ਸਾਡੇ ਕੋਲ ਸਿਰਫ ਕਾਲੇ ਰੰਗ ਦੀ ਇੱਕ ਪੈਨਸਿਲ ਬੱਚੀ ਰਹੀ ਜਾਂਦੀ ਹੈ ਪਰ ਚਿੱਟੇ ਸਫੇਦ ਕਾਗਜ਼ ਵਰਗੀ ਜ਼ਿੰਦਗੀ ਜਿਉਂ ਦੀ ਤਿਉਂ ਸਾਹਮਣੇ ਖੜੀ ਹੁੰਦੀ ਹੈ   

Written by: Parminder Sodhi Narrated by: Satbir  

Follow on https://linktr.ee/satbirnoor

Jan 26, 202303:13
Episode 18: You are Allowed- ਇਜਾਜ਼ਤ ਹੈ

Episode 18: You are Allowed- ਇਜਾਜ਼ਤ ਹੈ

Footprints Episode 18: You are Allowed- ਇਜਾਜ਼ਤ ਹੈ  

Originally Written by: Rania Naim 

Translation: Sahiba Kaur Johal 

Narration: Satbir Singh Noor

Jan 19, 202304:33
Episode 17: ਚਿੱਠੀਆਂ

Episode 17: ਚਿੱਠੀਆਂ

ਇਸ ਵੇਲੇ ਮੈਨੂੰ ਕਿਤੇ ਹੋਰ ਹੋਣਾ ਚਾਹੀਦਾ ਸੀ 

ਜਿਥੇ ਮੈਨੂੰ ਕਿਸੇ ਚੀਜ਼ ਦੀ ਉਡੀਕ ਨਾ ਹੁੰਦੀ 

ਖਤ ਦੀ...ਟੈਲੀਫੋਨ ਦੀ...ਮੌਤ ਦੀ....


Written by: Amarjit Chandan 

Narrated by: Satbir 

For more: https://linktr.ee/satbirnoor


Jan 12, 202309:41
Episode 16: ਵਕ਼ਤ ਤੇ ਮੂਡ

Episode 16: ਵਕ਼ਤ ਤੇ ਮੂਡ

ਕਵਿਤਾ ਤੇ ਕਹਾਣੀ ਲਿਖ ਲੱਗਿਆਂ ਤੁਸੀਂ ਇਹ ਬਹਾਨਾ ਨਹੀਂ ਲਗਾ ਸਕਦੇ ਕਿ ਮੇਰੇ ਕੋਲ ਟਾਈਮ ਨਹੀਂ ਸੀ ਵਕ਼ਤ ਨਹੀਂ ਲੱਗਾ ਮੂਡ ਨਹੀਂ ਸੀ |

Written by: Amarjit Chandan 

Narrated by: Satbir 

For more: https://linktr.ee/satbirnoor

Jan 05, 202306:25
Episode 15: ਕਵੀ ਤੇ ਸੁਪਨਾ

Episode 15: ਕਵੀ ਤੇ ਸੁਪਨਾ

ਮੇਰੇ ਦੋਸਤ ਮਜ਼ਹਰ ਨੇ ਆਪਣੀ ਕਵਿਤਾ ਸੁਪਨਾ ਸੁਣਾਉਣੀ ਸ਼ੁਰੂ ਕੀਤੀ | ਜਦ ਪਹਿਲੀ ਸਤਰ ਪੜੀ ਤਾਂ  ਬਿਰਤੀ ਕਵਿਤਾ ਨਾਲ ਗਈ | ਨਾਲ ਹੀ ਮੈਨੂੰ ਇਹ ਡਰ ਲੱਗਣ ਲੱਗ ਗਿਆ ਕਿ ਕੀਤੇ ਇਹ ਇਸ ਸੁਪਨੇ ਬਾਰੇ ਈ ਨਾ ਦੱਸਣ  ਲੱਗ ਜਾਏ | ਕਵਿਤਾ ਖਤਮ ਹੋਈ ਤਾਂ ਮੇਰਾ ਡਰ ਝੂਠਾ ਸੀ |

Written by: Amarjit Chandan 

Narrated by: Satbir 

For more: https://linktr.ee/satbirnoor

Dec 29, 202205:29
Episode 14: ਕੁੜੀ ਤੇ ਨ੍ਹੇਰੀ

Episode 14: ਕੁੜੀ ਤੇ ਨ੍ਹੇਰੀ

ਇਹ ਕੁੜੀ ਨ੍ਹੇਰੀ  ਤੋਂ ਬਹੁਤ ਡਰਦੀ ਹੈ  

Written by: Amarjit Chandan  Narrated by: Satbir

For more: https://linktr.ee/satbirnoor

Dec 22, 202206:37
Episode 13: ਸ਼ਬਦ ਅੰਬੀ

Episode 13: ਸ਼ਬਦ ਅੰਬੀ

ਤੁਹਾਨੂੰ ਕਿਹੜਾ ਸ਼ਬਦ ਸਭ ਤੋਂ ਪਿਆਰਾ ਲਗਦਾ ਹੈ? ਇਹ ਸਵਾਲ ਜਿੰਨਾ ਸੌਖਾ ਹੈ, ਇਹਦਾ ਜਵਾਬ ਦੇਣਾ ਉਨਾਂ ਹੀ ਔਖਾ ਹੈ | ਤੁਸੀਂ ਇਹ ਸਵਾਲ ਆਪਣੇ ਆਪ ਨੂੰ ਪੁਛੋ, ਆਪਣੇ ਪਿਆਰਿਆਂ ਨੂੰ ਪੁਛੋ। ਸ਼ਬਦਾਂ ਦੀ ਇਹ ਖੇਡ ਖੇਡਦਿਆਂ ਤੁਸੀਂ ਆਪਣੀ ਰੂਹ ਦੇ ਬਹੁਤ ਨੇੜੇ ਹੋ ਜਾਉਗੇ |

Written by: Amarjit Chandan 

Narrated by: Satbir 

For more: https://linktr.ee/satbirnoor

Dec 15, 202209:07
Episode 12: ਨੂਰਾਂ (ਸ਼ਿਵ ਕੁਮਾਰ ਬਟਾਲਵੀ)

Episode 12: ਨੂਰਾਂ (ਸ਼ਿਵ ਕੁਮਾਰ ਬਟਾਲਵੀ)

ਨੂਰਾਂ (ਸ਼ਿਵ ਕੁਮਾਰ ਬਟਾਲਵੀ) 

ਆਖਦੇ ਨੇ ਨੌਜਵਾਂ ਇਕ ਮਨਚਲਾ, ਪਿਆਰ ਪਾ ਕੇ ਦੇ ਗਿਆ ਉਸ ਨੂੰ ਦਗ਼ਾ ।  

ਜੋਕ ਬਣ ਕੇ ਪੀ ਗਿਆ ਉਸ ਦਾ ਲਹੂ, ਚੂਪ ਲੀਤਾ ਮਰਮਰੀ ਅੰਗਾਂ 'ਚੋਂ ਤਾ । 

Narrated by Satbir

For more: https://linktr.ee/satbirnoor

Nov 17, 202209:12
Episode 11: ਫ਼ਿਜ਼ਾ ਚ ਖਿਲਰਿਆ ਪਲ (Series: Moh 1.5)

Episode 11: ਫ਼ਿਜ਼ਾ ਚ ਖਿਲਰਿਆ ਪਲ (Series: Moh 1.5)

ਫ਼ਿਜ਼ਾ ਚ ਖਿਲਰਿਆ ਪਲ : 

ਮੁਹੱਬਤ ਦੀ ਤਾਂਘ ਹੀ ਸਾਨੂੰ ਬਦਲ ਦਿੰਦੀ ਹੈ | ਕੋਈ ਨਹੀਂ ਅਜਿਹਾ ਜੋ ਮੁਹੱਬਤ ਦੇ ਸਫ਼ਰ ਵਿਚ ਪੱਕਿਆ ਨਾ ਹੋਵੇ | ਕਿਹੜਾ ਹੈ ਜਿਸਨੂੰ ਇਸ ਵੱਲ ਪੁੱਟੇ  ਕਦਮ ਦਾ ਅਹਿਸਾਸ ਨਾ ਹੋਵੇ..

Written by Akash deep

Narrated by Satbir 

For more: https://linktr.ee/satbirnoor

Nov 11, 202204:19
Episode 10 ਮੋਹ ਦਾ ਮੈਟਾਫ਼ਰ (Series: Moh 1.4)

Episode 10 ਮੋਹ ਦਾ ਮੈਟਾਫ਼ਰ (Series: Moh 1.4)

ਇਸ ਮੋਹ ਨੂੰ ਲੋਕ ਬੰਧਨ ਆਖਦੇ ਹਨ | ਹਾਂ..ਇਹ ਬੁਰਾ ਹੈ। .. ਨੈਤਿਕਤਾ ਦੇ ਅਰਥਾਂ ਚ ਤਾਂ ਬਿਲਕੁਲ ਬੁਰਾ।. ਪਰ ਇਹ ਤਾਂ ਪਿਆਰ ਤੋਂ ਵੀ ਇੱਕ ਪੈਰ ਅੱਗੇ ਦੀ ਅਵਸਥਾ ਹੈ...ਤੇ ਫੇਰ ਤਾਂ ਪਿਆਰ ਵੀ ਬੁਰਾ ਹੋਇਆ।...

Written by Akash deep

Narrated by Satbir 

For more: https://linktr.ee/satbirnoor

Nov 03, 202206:18
Episode 9: ਮਨ ਦਾ ਕੋਨਾ (Series: Moh 1.3)

Episode 9: ਮਨ ਦਾ ਕੋਨਾ (Series: Moh 1.3)

ਕਦੇ ਕਦੇ ਮਨ ਹੁੰਦਾ ਮਨ ਦੀ ਉਹ ਨੁੱਕਰ ਲੱਭਾਂ ਜਿਥੇ ਤੂੰ ਉਹ ਬਿੰਦੀ ਲਾਈ  ਸੀ... ਤੁਰਦਾਂ  ਪਰ ਮਿਲਦੀ ਨਹੀਂ.. ਖੋਜ ਮਿਲ ਜਾਣ  ਤੋਂ ਜ਼ਿਆਦਾ ਸਕੂਨ ਦਿੰਦੀ ਹੈ... ਉਂਵੇ ਜਿਵੇਂ ਪਿਆਸ ਰੱਜ ਤੋਂ... ਤੁਰਨਾ ਮੰਜ਼ਿਲ ਤੋਂ....ਉਂਵੇ ਜਿਵੇਂ ਪਾਣੀ ਤੋਂ ਜ਼ਿਆਦਾ ਠੰਡਕ ਤੇ ਸੂਰਜ ਤੋਂ ਨਿੱਘੀ ਧੁੱਪ....

Written by Akash deep 

Narrated by Satbir

https://linktr.ee/satbirnoor

Oct 27, 202206:05
Episode 8: ਅਤੀਤ ਦਾ ਝੱਗਾ (Series: ਮੋਹ 1.2)

Episode 8: ਅਤੀਤ ਦਾ ਝੱਗਾ (Series: ਮੋਹ 1.2)

ਅਤੀਤ ਦਾ ਝੱਗਾ 1.2 (Series; ਮੋਹ)

ਅਤੀਤ ਦੇ ਝੱਗੇ 'ਚ ਕਿੰਨੇ ਹੀ ਰੰਗਾਂ ਦੇ ਬਟਨ ਲੱਗੇ ਨੇ...ਭਾਂਤ ਭਾਂਤ ਦੀਆਂ ਰੀਲਾਂ ਨਾਲ,ਆਪਣੇ ਹੀ ਕਿਸਮ ਦੀ ਖੇਡ ਜਿਹਾ ਹੈ ਇਹ ਸਭ ਕੁਝ...

Written by Akash Deep, Narrated by; Satbir, Poetry: Sigmund Freud & Gurpreet Mansa

For more: https://linktr.ee/satbirnoor

Oct 21, 202207:10
Episode 7: ਧਰਤੀ ਦਾ ਹਰਾ ਕੋਨਾ (Series: ਮੋਹ 1.1)

Episode 7: ਧਰਤੀ ਦਾ ਹਰਾ ਕੋਨਾ (Series: ਮੋਹ 1.1)

ਧਰਤੀ ਦਾ ਹਰਾ ਕੋਨਾ 1.1 (Series: ਮੋਹ)

ਇਹਨਾ ਖ਼ੂਬਸੂਰਤ ਪਹਾੜਾਂ ਦੀ ਤਮਾਮ ਦੂਰੀ ਨੂੰ ਕਿਓ ਨਾ ਪੈਰਾਂ ਨਾਲ ਨਾਪਿਆ ਜਾ ਸਕਣ ਦਾ ਵਰ ਮਿਲਿਆ ਹੁੰਦਾ; ਇਹਨਾ ਨਿੱਕੇ ਸੋਹਣੇ ਪੰਛੀਆਂ ਦੀਆਂ ਆਵਾਜ਼ਾਂ ਦਾ ਕੋਈ ਏਨਾ ਹੀ ਸੋਹਣਾ ਪਿਆਰਾ ਅਨੁਵਾਦ ਕਿਓ ਨਹੀ ਹਿੱਸੇ ਆਇਆ... ਭਲਾਂ ਸੇਬਾਂ ਦੇ ਖੁਸ਼ਕ ਰੁੱਖਾਂ ਤੇ ਮੰਡਰਾ ਰਹੀਆਂ ਇਹ ਨਿੱਕੀਆਂ ਚਿੜੀਆ ਇਕ ਦੂਜੇ ਨੂੰ ਕੀ ਕਹਿੰਦੀਆਂ ਹੋਣੀਆਂ...

Written by Akash deep, Narrated by Satbir, Poetry: Shiv Raj

For More: https://linktr.ee/satbirnoor



Oct 13, 202209:31
Episode 6: Thud ਥੱਡ

Episode 6: Thud ਥੱਡ

ਸੰਸਾਰ ਦੀ ਇਸ ਸਰਕਸ ਵਿਚ ਹਰ ਬੰਦਾ ਰੱਸੇ ਤੇ ਤੁਰ ਰਿਹਾ ਹੈ ਤੇ ਹਰ ਬੰਦੇ ਲਈ ਸਾਮ੍ਹਣੇ ਵਾਲੇ ਰੱਸੇ ਤੇ ਤੁਰਦਾ ਬੰਦਾ ਉਹਦਾ ਦਰਸ਼ਕ ਹੈ। ਦੋਹਾਂ ਜਣਿਆਂ ਨੂੰ ਦੂਹਰਾ ਤਣਾਅ ਹੈ। ਇੱਕ - ਰੱਸੇ ਤੇ ਤੁਰਨ ਦਾ, ਦੂਜਾ - ਉਹਨੂੰ ਪਲ ਪਲ ਪਰਖਦੀ ਅੱਖ ਦਾ।

Written By: Dr. Sukhpal

Narrated by: Satbir

For more: https://linktr.ee/satbirnoor

Oct 06, 202236:43
Episode 5 ਮੈਂ ਤੇ ਉਹ ਪਰਿੰਦਾ

Episode 5 ਮੈਂ ਤੇ ਉਹ ਪਰਿੰਦਾ

ਮੈਂ ਤੇ ਉਹ ਪਰਿੰਦਾ ਵੇਖ ਰਹੇ ਹਾਂ, ਅਸੀਂ ਇਕ ਦੂਸਰੇ ਦਾ ਨਾਮ ਵੀ ਨਹੀਂ ਜਾਣਦੇ , ਮੈਨੂੰ ਨਹੀਂ ਪਤਾ ਉਹ ਮੇਰੇ ਬਾਰੇ ਕੀ  ਸੋਚ ਰਿਹਾ ਹੈ, ਨਾ ਹੀ ਉਸਨੂੰ ਪਤਾ ਹੈ ਮੈਂ ਉਸ ਬਾਰੇ ਕੀ ਸੋਚ ਰਿਹਾਂ ਹਾਂ, ਦਿਨ ਢਲ ਰਿਹਾ ਹੈ.....

by Satbir Singh Noor

For More

https://linktr.ee/satbirnoor

Sep 29, 202209:02
Episode 4 ਰੰਗ ਬੇਰੰਗ

Episode 4 ਰੰਗ ਬੇਰੰਗ

ਸਾਡੇ ਰੰਗਾਂ ਦੀ ਤਸਵੀਰ ਸਿਰਫ ਅਸੀਂ ਵੇਖ ਸਕਦੇ ਹਾਂ ਕੋਈ ਹੋਰ ਨਹੀਂ | ਜਿਹੜਾ ਰੰਗ ਪਾ ਕੇ ਸਾਨੂੰ ਖੁਸ਼ੀ ਮਿਲੇ ਉਹੀ ਸਾਡਾ ਰੰਗ ਹੈ

By Satbir Singh Noor

For more

https://linktr.ee/satbirnoor

Sep 22, 202206:42
Episode 3 ਆਧੁਨਿਕਤਾ ਦੇ ਬੱਦਲ

Episode 3 ਆਧੁਨਿਕਤਾ ਦੇ ਬੱਦਲ

ਤੁਸੀਂ ਜਿਥੇ ਵੀ ਜਾਓਗੇ ਆਧੁਨਿਕਤਾ ਦੇ ਬੱਦਲ ਤੁਹਾਡੇ ਸਿਰ ਤੇ ਰਹਿਣਗੇ 

By Satbir Singh

For more

https://linktr.ee/satbirnoor

Sep 15, 202208:31
Episode 2 ਓੜਕ ਓੜਕ ਭਾਲ ਥਕੇ

Episode 2 ਓੜਕ ਓੜਕ ਭਾਲ ਥਕੇ

ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥ ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥

ਇਸ ਧਰਤੀ ਤੋਂ ਪਾਰ ਅਨੇਕਾਂ ਧਰਤੀਆਂ ਹਨ ਫਿਰ ਅਸੀਂ ਅਸੀਂ ਧਰਤੀ ਉੱਤੇ ਕਿਉਂ ਤੇ ਕਿਵੇਂ ਬੱਝ ਗਏ ਹਾਂ?  

By Satbir Singh Noor

Created by Satbir Singh

Follow me 

https://linktr.ee/satbirnoor

Sep 09, 202207:60
Episode 1 ਕੀ ਤੁਸੀਂ ਸਭ ਤੋਂ ਵੱਖਰੇ ਹੋ?

Episode 1 ਕੀ ਤੁਸੀਂ ਸਭ ਤੋਂ ਵੱਖਰੇ ਹੋ?

ਤੁਸੀਂ ਲੱਖਾਂ ਕਰੋੜਾਂ ਉਹਨਾਂ ਲੋਕਾਂ ਨਾਲ ਘਿਰੇ ਹੁੰਦੇ ਹੋ ਜਿਹੜੇ ਖੁਦ ਆਪ ਵੀ ਸਭ ਤੋਂ ਵੱਖਰੇ ਹੁੰਦੇ ਨੇ | ਕਿਸੇ ਨਾ ਕਿਸੇ ਅਵਤਾਰ ਵਿਚ ਚਿਹਰੇ ਵਿਚ ਆਪੋ ਆਪਣੇ ਦ੍ਰਿਸ਼ਟੀਕੋਣ ਵਿਚ...

By Satbir Singh Noor

Created by Satbir Singh

Follow me on: 

https://linktr.ee/satbirnoor

Jul 28, 202206:19